ਪ੍ਰਦੂਸ਼ਣ
ਬਿਰਖਾਂ
ਪੱਤਿਆਂ
ਹਵਾਵਾਂ
ਬਾਰੇ ਲਿਖਕੇ ਮੈਂ
ਅਜੀਬ ਜਿਹੀ ਕਵਿਤਾ
ਔਖੇ ਔਖੇ ਸ਼ਬਦਾਂ ਦਾ ਜੰਜਾਲ ਪਾ
ਕਹਿੰਦਾਂ ਹਾਂ ਉਸਨੂੰ
ਅੜੀਏ ਦੇਖ
ਮੇਰੀ ਨਵੀਂ ਕਵਿਤਾ
ਉਹ ਪੜਦੀ
ਮੁਸਕਰਾਉਂਦੀ
ਬਹੁਤ ਵਧੀਆ ਕਹਿ
ਔਖੇ ਔਖੈ ਸਾਹ ਲੈਂਦੀ
ਕਹਿੰਦੀ
ਪ੍ਰਦੂਸ਼ਣ ਬਹੁਤ ਹੋ ਗਿਐ
ਚੱਲ
ਪਾਰਕ ਵਿੱਚ ਚੱਲੀਏ!
---0----0----
ਪ੍ਰਕਿਰਤੀ ਅਤੇ ਉਸ ਵਿਚ ਕੁਦਰਤੀ ਵਰਤਾਰੇ ਦੀ ਹੋਂਦ ਬਾਰੇ
ReplyDeleteਸੋਹਣੇ ਦ੍ਰਿਸ਼ ਚਿਤਰਣ ਦੀ ਕਲਾ ਤੁਹਾਡੇ ਵਿਚ ਹੈ ਧਰਮਿੰਦਰ।
ਮੈਂਨੰ ਕੁਦਰਤ ਨਾਲ ਜੁੜੇ ਮਨੁੱਖ ਹਮੇਸ਼ਾ ਚੰਗੇ ਲਗਦੇ ਹਨ।ਤੁਹਾਡੇ ਵਿਸ਼ੇ ਵੀ ਵਧੀਆ ਹਨ।ਲਿਖਦੇ ਰਹੋ,ਮਿਲਦੇ ਰਹੋ
ਬਹੁਤ ਬਹੁਤ ਸ਼ੁਕਰੀਆ ਬਲਜੀਤਪਾਲ ਜੀ....
Delete