Saturday, April 16, 2011

ਕਿਸ ਨੂੰ ਦੱਸੋਗੇ

ਫੁੱਲ ਖਿੜਿਆ ਸੋਹਣਾ

ਫੁੱਲ ਸ਼ਾਖ ਦਾ
ਸ਼ਾਖ ਬਿਰਖ ਦੀ

ਬਿਰਖ ਧਰਤ ਦਾ

ਧਰਤ ਬ੍ਰਹਿਮੰਡ ਦੀ

ਬ੍ਰਹਿਮੰਡ ਕਿਸਦਾ..???

ਫੁੱਲ ਵਿੱਚ ਸੂਰਜ ਦਾ ਜਲੌਅ
ਚਾਨਣੀ ਦੀ ਖੁਸ਼ਬੂ

ਮਿੱਟੀ ਪਾਣੀ ਹਵਾ ਅੱਗ
ਤੇ ਅਕਾਸ਼
ਕਵਿਤਾ ਲਿਖਦੇ ਨੇ

-----0----0----

2 comments:

 1. ਬ੍ਰਹਿਮੰਡ ਕਿਸਦਾ..???
  ਬਹੁਤ ਵਧੀਆ ਸੁਆਲ ਕੀਤਾ ।

  ਇਹ ਤਾਂ ਸਾਡਾ..ਸਭ ਦਾ ਸਾਂਝਾ !

  ਜੇ ਕੋਈ ਮੰਨੇ ਤਾਂ ....

  ਹਰਦੀਪ
  http://punjabivehda.wordpress.com

  ReplyDelete