Wednesday, November 28, 2012

ਨਜ਼ਮ

ਮੈਂ ਤੇ ਮੇਰੇ ਗੀਤ ਸੱਜਣਾ
ਪੀੜ ਉਡੀਕ ਦੇ ਮਾਰੇ ਵੇ
ਜਿਥੋਂ ਸਾਹਾਂ ਦਾ ਚੰਨ ਚੜਦਾ
ਉਥੋਂ ਯਾਦ ਤੇਰੀ ਦੇ ਤਾਰੇ ਵੇ

ਸਾਹਾਂ ਦੀਆਂ ਰਕਮਾਂ ਬੋਝੇ
ਗਿਣਦਿਆਂ ਦਿਨ ਲੰਘਦੇ
ਹੱਥੋਂ ਛੁੱਟਕਣ ਹੌਂਕੇ 'ਸਿੱਕੇ'
ਹਰ ਵਣਜ 'ਚ ਘਾਟੇ
ਬਸ ਨਾਂ ਦੇ ਹਾਂ ਵਣਜ਼ਾਰੇ ਵੇ 

ਤੁਰਿਆ ਤਾਂ ਤਰੇਲ ਸੀ ਫੁੱਲਾਂ
ਪੱਬ ਰੱਖੇ ਤਾਂ ਚੋਬਾਂ
ਇਹ ਕਿਹੜੇ ਪੰਧ ਵੇ ਸੱਜਣਾ
ਭੁਲੇਖੇ ਰਾਹ ਖਿਲਾਰੇ ਵੇ

ਗੀਤਾਂ ਦੀ ਗੱਲ ਕਿਸ ਸੰਗ ਕਰਦਾ
ਲੋਕੀਂ ਬਹਿਰੇ ਬੋਲੇ ਵੇ
ਹੌਲੇ ਹੌਲੇ ਮੇਰੇ ਗੀਤ ਬੋਲਦੇ
ਅੰਦਰ ਪੀੜਾ ਚੀਕਾਂ ਮਾਰੇ ਵੇ

ਇਉਂ ਗੀਤ ਜੀਂਦੇ ਪੀੜਾਂ ਦੀ ਉਮਰਾ
ਜਿਉਂ ਕੋਈ ਰੱਤੀ-ਉਮਰੇ ਵਿਧਵਾ
ਕੰਧੀਂ ਟੱਕਰਾਂ ਮਾਰੇ ਵੇ

ਮੈਂ ਤੇ ਮੇਰੇ ਗੀਤ ਸੱਜਣਾ
ਪੀੜ ਉਡੀਕ ਦੇ ਮਾਰੇ ਵੇ
----+-----+----

1 comment:

  1. ਗੀਤਾਂ ਦੀ ਗੱਲ ਕਿਸ ਸੰਗ ਕਰਦਾ
    ਲੋਕੀਂ ਬਹਿਰੇ ਬੋਲੇ ਵੇ.....ਬਹੁਤ ਵਧੀਆ

    ReplyDelete