Thursday, January 14, 2010

ਸੂਰਜਆਓ ਦੋਸਤੋ

ਸੂਰਜ ਨੂੰ

ਖਿੱਚ ਕੇ

ਜਰਾ ਕੁ ਨੇੜੇ ਕਰੀਏਤਾਂ ਜੋ

ਦੂਰ ਹੋਵੇ

ਇਹ ਦਿਨੋ ਦਿਨ

ਵਧਦੀ

ਧੁੰਦਕਿ

ਸਾਨੂੰ

ਦਿਖਾਈ ਹੀ ਨਹੀਂ ਦੇ ਰਿਹਾ

ਕੁੱਝ ਹੋਰ

ਆਪਣੇ ਤੋਂ ਬਿਨ੍ਹਾਂ!----0----0-----
ਬਿਰਖਇੱਕ ਬਿਰਖ ਹੈ

ਮੇਰੇ ਅੰਦਰ ਕਿਤੇ

ਜਿਸ ਤੇ ਲਗਦੇ

ਸ਼ਬਦਾਂ ਦੇ ਫੁੱਲ

ਸੋਚਾਂ

ਅਰਥਾਂ

ਦੇ ਸੁਆਦ ਸਮੇਤਇਹ ਫਲ-ਦਾ ਹੈ

ਫੁੱਲ ਦਾ ਹੈ

ਹਰੀਆਂ ਕਚੂਰ ਕੁਰੁੰਬਲਾਂ ਵਿਚਕਾਰ

ਫੁੱਲ ਵੀ ਲਗਦੇ

ਫਲ ਵੀ ਲਗਦੇ

ਰੁੱਤ ਆਏਤੇਰੀ ਯਾਦ

ਸਿੰਜਦੀ ਇਸ ਨੂੰ

ਪਲ ਪਲ

ਤੁਪਕਾ ਤੁਪਕਾ

ਇਹ ਹਰਫ਼ ਹਰਫ਼ ਫੈਲਦਾਰੁੱਤ ਆਏ

ਸ਼ਬਦਾਂ ਦੇ

ਕੁੱਝ ਕੁ ਫਲ-ਫੁੱਲ ਤੋੜ ਲੈਦਾਂ ਹਾਂ

ਤੇਰੀ ਮਹਿਮਾਂ ਦਾ

ਫਿਰ ਕੋਈ ਗੀਤ ਜੋੜ ਲੈਦਾਂ ਹਾਂ


-----0------0-------