Tuesday, December 15, 2009

ਪ੍ਰਦੂਸ਼ਣ

ਬਿਰਖਾਂ
ਪੱਤਿਆਂ
ਹਵਾਵਾਂ
ਬਾਰੇ ਲਿਖਕੇ ਮੈਂ
ਅਜੀਬ ਜਿਹੀ ਕਵਿਤਾ
ਔਖੇ ਔਖੇ ਸ਼ਬਦਾਂ ਦਾ ਜੰਜਾਲ ਪਾ
ਕਹਿੰਦਾਂ ਹਾਂ ਉਸਨੂੰ
ਅੜੀਏ ਦੇਖ
ਮੇਰੀ ਨਵੀਂ ਕਵਿਤਾ

ਉਹ ਪੜਦੀ
ਮੁਸਕਰਾਉਂਦੀ
ਬਹੁਤ ਵਧੀਆ ਕਹਿ
ਔਖੇ ਔਖੈ ਸਾਹ ਲੈਂਦੀ

ਕਹਿੰਦੀ
ਪ੍ਰਦੂਸ਼ਣ ਬਹੁਤ ਹੋ ਗਿਐ
ਚੱਲ
ਪਾਰਕ ਵਿੱਚ ਚੱਲੀਏ!

---0----0----

2 comments:

 1. ਪ੍ਰਕਿਰਤੀ ਅਤੇ ਉਸ ਵਿਚ ਕੁਦਰਤੀ ਵਰਤਾਰੇ ਦੀ ਹੋਂਦ ਬਾਰੇ
  ਸੋਹਣੇ ਦ੍ਰਿਸ਼ ਚਿਤਰਣ ਦੀ ਕਲਾ ਤੁਹਾਡੇ ਵਿਚ ਹੈ ਧਰਮਿੰਦਰ।
  ਮੈਂਨੰ ਕੁਦਰਤ ਨਾਲ ਜੁੜੇ ਮਨੁੱਖ ਹਮੇਸ਼ਾ ਚੰਗੇ ਲਗਦੇ ਹਨ।ਤੁਹਾਡੇ ਵਿਸ਼ੇ ਵੀ ਵਧੀਆ ਹਨ।ਲਿਖਦੇ ਰਹੋ,ਮਿਲਦੇ ਰਹੋ

  ReplyDelete
  Replies
  1. ਬਹੁਤ ਬਹੁਤ ਸ਼ੁਕਰੀਆ ਬਲਜੀਤਪਾਲ ਜੀ....

   Delete