Wednesday, March 3, 2010

ਕਵਿਤਾ

ਪੁੰਨ ਨਿਮਾਣੇ ਅਰਥਾਂ ਦਾ
ਖੱਟਾਂ ਤਾ ਖੱਟਾਂ ਯਾਰ ਕਿਸ ਤਰਾਂ
ਪਹਿਰਣ ਦੇਵਾਂ ਲਫਜਾਂ ਦੇ
ਰੇਸ਼ਮੀ ਜਾਂ ਮਖਮਲੀ

ਭਟਕਦੇ ਗੀਤਾਂ ਨੂੰ ਆਖੋ
ਬੈਠਣ ਦੋ ਘੜੀ
ਐਂਵੇ ਨਾ ਜਾਣ ਬੇ-ਸਬਰੇ
ਹੋਰ ਤੁਰੀ

ਉਮਰਾਂ ਦੀ ਤਿੱਖੀ ਧੁੱਪੇ
ਉਡਿਆ ਗੀਤਾਂ ਦਾ ਰੰਗ
ਗੀਤ ਮੇਰੇ ਭਟਕ ਗਏ
ਪੁਗਾਈ ਮਾਰੂਥਲ ਅੜੀ

ਸੋਨੇ ਦੇ ਜੰਗਲ 'ਚੋਂ ਲੱਭਦਾ
ਚਾਂਦੀ ਦੇ ਕੁੱਝ ਬੀਜ ਪੁੰਗਰੇ
ਨਾ ਕੋਈ ਕਵਿਤਾ ਦੇ ਫੁੱਲ ਖਿੜੇ
ਨਾ ਕਿਸੇ ਗੀਤ ਦੀ ਪੱਤ ਹਰੀ
----0---000---

1 comment:

  1. ਸੋਨੇ ਦੇ ਜੰਗਲ 'ਚੋਂ ਲੱਭਦਾ
    ਚਾਂਦੀ ਦੇ ਕੁੱਝ ਬੀਜ ਪੁੰਗਰੇ
    ਨਾ ਕੋਈ ਕਵਿਤਾ ਦੇ ਫੁੱਲ ਖਿੜੇ
    ਨਾ ਕਿਸੇ ਗੀਤ ਦੀ ਪੱਤ ਹਰੀ.....
    ਬਹੁਤ ਹੀ ਵਧੀਆ ਕਵਿਤਾ !
    ਸ਼ਬਦ ਨਹੀਂ ਹਨ ਏਸ ਦੀ ਤਾਰੀਫ਼ 'ਚ ਕੁਝ ਲਿਖਣ ਲਈ !

    ਵਾਹ ! ਵਾਹ!

    ReplyDelete