Friday, April 9, 2010

ਘਰ-ਘਰ

ਉਹ ਮੇਰੇ ਨਾਲ ਘਰ ਘਰ ਖੇਡਦੀ

ਰੁਸਦੀ

ਮੰਨਦੀ

ਜਿੱਦ ਜਿਹੀ ਕਰਦੀ


ਕਹਿੰਦੀ
ਪੈਰ ਨਾ ਹਟਾਈਂ

ਥਾਪੜਦੀ

ਹੋਰ ਸਿੱਲੀ ਸਿੱਲੀ ਮਿੱਟੀ ਪਾਉਂਦੀ
ਮੇਰੇ ਪੈਰ ਦੁਆਲੇ

ਬਾਹਰ ਤੋਂ

'ਚੀਜਾਂ ਵਾਲੇ ਭਾਈ' ਦਾ ਹੋਕਾ

ਮੈਂ
ਪੈਰ ਖਿੱਚ

ਭੱਜ ਜਾਂਦਾ

ਬਾਹਰ


ਮਿੱਟੀ ਦਾ ਘਰ
ਢਹਿ ਜਾਂਦਾ

ਉਹ

ਹੁਣ

ਘਰ ਘਰ ਨਹੀਂ ਖੇਡਦੀ

ਕਦੇ ਕਿਸੇ ਨਾਲ

---0----0-----

2 comments:

  1. ਉਹ ਮੇਰੇ ਨਾਲ ਘਰ ਘਰ ਖੇਡਦੀ................its gud one
    first time i am reading ur creations

    ReplyDelete
  2. bhavnawa bharpoor kavita...mann mohh liya iss kavita ne,,.!!

    ReplyDelete