ਉਹ ਮੇਰੇ ਨਾਲ ਘਰ ਘਰ ਖੇਡਦੀ
ਰੁਸਦੀ
ਮੰਨਦੀ
ਜਿੱਦ ਜਿਹੀ ਕਰਦੀ
ਕਹਿੰਦੀ
ਪੈਰ ਨਾ ਹਟਾਈਂ
ਥਾਪੜਦੀ
ਹੋਰ ਸਿੱਲੀ ਸਿੱਲੀ ਮਿੱਟੀ ਪਾਉਂਦੀ
ਮੇਰੇ ਪੈਰ ਦੁਆਲੇ
ਬਾਹਰ ਤੋਂ
'ਚੀਜਾਂ ਵਾਲੇ ਭਾਈ' ਦਾ ਹੋਕਾ
ਮੈਂ
ਪੈਰ ਖਿੱਚ
ਭੱਜ ਜਾਂਦਾ
ਬਾਹਰ
ਮਿੱਟੀ ਦਾ ਘਰ
ਢਹਿ ਜਾਂਦਾ
ਉਹ
ਹੁਣ
ਘਰ ਘਰ ਨਹੀਂ ਖੇਡਦੀ
ਕਦੇ ਕਿਸੇ ਨਾਲ
---0----0-----
ਉਹ ਮੇਰੇ ਨਾਲ ਘਰ ਘਰ ਖੇਡਦੀ................its gud one
ReplyDeletefirst time i am reading ur creations
bhavnawa bharpoor kavita...mann mohh liya iss kavita ne,,.!!
ReplyDelete